ਲੁਧਿਆਣਾ ( ਜਸਟਿਸ ਨਿਊਜ਼) ਕਾਫ਼ੀ ਸਮੇ ਤੋ ਲੁਧਿਆਣੇ ਦੇ ਸਬ-ਰਜਿਸਟਰਾਰ ਦਫਤਰ ਚਰਚਾ ਵਿੱਚ ਚਲਦੇ ਆ ਰਹੇ ਹਨ। ਐਨਾ ਕੁੱਝ ਹੋਣ ਦੇ ਬਾਵਜੂਦ ਵੀ ਸਰਕਾਰ ਦੀ ਨੀਂਦ ਨਹੀ ਖੁੱਲ੍ਹੀ ਕੀ ਕੁੱਝ ਹੋਇਆਂ ਕੀ ਨਹੀ ਹੋਇਆ ਇਹ ਪਹਿਲਾਂ ਹੀ ਅਖ਼ਬਾਰਾਂ ਦੀਆਂ ਸੁਰਖੀਆਂ ਵਿੱਚ ਆ ਚੁੱਕਾ ਹੈ। ਅਕਾਲੀ ਸਰਕਾਰ ਆਈ, ਫੇਰ ਕਾਂਗਰਸ ਸਰਕਾਰ ਆਈ ਇੱਕ ਐਨ,ਓ,ਸੀ,ਮਸਲਾ ਹੱਲ ਨਹੀ ਕਰ ਸਕੀਆਂ ਇਹ ਕਿਓ ਹੱਲ ਨਹੀ ਕਰ ਸਕੀਆਂ ਕਿਓਂਕਿ (ਕੁੱਤੀ ਚੋਰਾਂ ਨਾਲ ਰਲਕੇ ਚੱਲਦੀ ਰਹੀ) ਆਪ ਸਰਕਾਰ ਆਈ ਲੋਕਾਂ ਨੂੰ ਉਮੀਦ ਸੀ ਕਿ ਹੁਣ ਕੋਈ ਨਾ ਕੋਈ ਮਸਲਾਂ ਪ੍ਰਾਪਰਟੀ ਦੇ ਸਬੰਧ ਵਿੱਚ ਹੱਲ ਹੋ ਜਾਵੇਗਾ,ਪਰ ਇਹ ਸਰਕਾਰ ਵੀ ਅਨਾੜੀ ਨਿਕਲੀ ਅਤੇ ਐਨ, ਓ, ਸੀ, ਵਾਲਾਂ ਮਸਲਾ ਜਿਓਂ ਦਾ ਤਿਓ ਚੱਲਦਾ ਆ ਰਿਹਾ ਹੈ।ਅਤੇ ਆਮ ਪਬਲਿਕ ਪ੍ਰੇਸ਼ਾਨੀ ਦੇ ਆਲਮ ਵਿੱਚ ਜੀ ਰਹੀ ਹੈ।
ਰਹਿੰਦੀ ਖੂੰਹਦੀ ਕਸਰ ਸਰਕਾਰ ਨੇ ਹੁਣ ਸਬ-ਰਜਿਸਟਰਾਰ ਦਫ਼ਤਰਾਂ ਵਿੱਚ ਨਵੀ ਭਰਤੀ ਨਾਇਬ ਤਹਿਸੀਲਦਾਰਾਂ ਦੀ ਨੂੰ ਸਬ-ਰਜਿਸਟਰਾਰ ਨਿਯੁੱਕਤ ਕਰਕੇ ਪੂਰੀ ਕਰ ਦਿੱਤੀ ਜੇਕਰ ਪੱਛਮੀ ਸਬ-ਰਜਿਸਟਰਾਰ ਦਫਤਰ ਦੀ ਗੱਲ ਕਰੀਏ ਤਾਂ ਇੱਥੇ ਰਜਿਸਟਰ ਹੋਣ ਲਈ ਜੋ ਵਸੀਕਾ ਪੇਸ਼ ਹੁੰਦਾ, ਉਸ ਨੂੰ ਚਾਰ ਹੱਥ ਘੋਖਦੇ ਆ, ਪਹਿਲਾਂ ਹੱਥ ਪ੍ਰਾਈਵੇਟ ਕਰਿੰਦਾ ਦੂਜਾ ਹੱਥ ਰਜਿਸਟਰੀ ਕਲਰਕ ਫੇਰ ਵਸੀਕਾ ਸਬ-ਰਜਿਸਟਰਾਰ ਸਾਹਿਬ ਦੇ ਮੇਜ਼ ਉੱਪਰ ਆਉਂਦਾ ਹੈ। ਉਸ ਮੇਜ਼ ਉੱਪਰ ਦੋ ਸਬ-ਰਜਿਸਟਰਾਰ ਉਸ ਨੂੰ ਚੈੱਕ ਕਰਦੇ ਹਨ, ਫੇਰ ਕਿਤੇ ਜਾ ਵਸੀਕਾ ਫੀਡ ਹੋਣ ਲਈ ਅੱਗੇ ਜਾਂਦਾ।ਸਮਝ ਨਹੀ ਆਉਂਦੀ ਰਜਿਸਟਰ ਹੋਣ ਲਈ ਪੇਸ਼ ਕੀਤੇ ਵਸੀਕੇ ਨੂੰ ਇਸ ਤਰ੍ਹਾਂ ਦਫਤਰ ਵਿੱਚ ਕਿਉਂ ਵੇਖਿਆ ਜਾਂਦਾ ਜਿਵੇ ਕੋਈ ਬਹੁਤ ਵੱਡਾ ਕਰੀਮੀਨਲ ਦਫ਼ਤਰ ਪੇਸ਼ ਹੋਇਆ ਹੋਵੇ। ਅਤੇ ਸਬੰਧਤ ਅਫਸਰਾਂ ਨੇ ਉਸਨੂੰ ਨੂੰ ਤਸਦੀਕ ਕਰਕੇ ਕਰੈਕਟਰ ਸਰਟੀਫਿਕੇਟ ਦੇਣਾ ਹੋਵੇ।
ਕੀ ਦਫ਼ਤਰੀ ਸਟਾਫ ਨੂੰ ਇੱਕ ਦੂਜੇ ਉੱਪਰ ਵਿਸ਼ਵਾਸ ਨਹੀ, ਦਫ਼ਤਰੀ ਸਟਾਫ ਦਾ ਕੰਮ ਸਰਕਾਰ ਦਾ ਰੈਵਿਨਿਊ ਚੈਕ ਕਰਨਾ,ਮਾਲਕੀ ਚੈਕ ਕਰਨਾਂ ਆਦਿ ਹੁੰਦਾ ਨਾ ਕਿ ਵਸੀਕੇ ਦੀਆਂ ਸਿਆਰੀਆ ਬਿਹਾਰੀਆਂ ਚੈਕ ਕਰਨਾਂ ਹੁੰਦਾ। ਤਸਵੀਰ ਵਿੱਚ ਉਹ ਪ੍ਰੇਸ਼ਾਨ ਲੋਕ ਸਬ-ਰਜਿਸਟਰਾਰ ਸਾਹਿਬ ਦੇ ਸਾਹਮਣੇ ਬੈਠੇ ਦਿਸ ਰਹੇ ਹਨ,ਜਿਹੜੇ ਸਵੇਰੇ ਤੋ ਲੈਕੇ ਆਪਣੇ ਵਸੀਕੇ ਰਜਿਸਟਰ ਕਰਨ ਲਈ ਇਸ ਦਫਤਰ ਵਿੱਚ ਗੇੜੇ ਕੱਢ ਰਹੇ ਹਨ। ਇੱਕ ਸਬ-ਰਜਿਸਟਰਾਰ ਸਾਹਿਬ ਨੇ ਜਿਹੜੇ ਕਿ ਆਪਣੇ ਆਰ,ਸੀ, ਵੱਲੋਂ ਚੈਕ ਕੀਤੇ ਵਸੀਕੇ ਨੂੰ ਦੁਬਾਰਾ ਚੈਕ ਕਰਨ ਲਈ ਫੇਰ ਅੱਧਾ ਘੰਟਾ ਲਾਉਂਦੇ ਆ। ਜਦੋਂ ਕਿ ਵਸੀਕੇ ਉੱਪਰ ਇੱਕ ਮੋਹਰ ਲਾਈ ਜਾਦੀ ਹੈ।ਜਿਸ ਮੋਹਰ ਵਿੱਚ ਆਰ, ਸੀ,ਦੀ ਜੁੰਮੇਵਾਰੀ ਵਸੀਕੇ ਨਾਲ ਲੱਗੇ ਕਾਗਜ਼ ਚੈਕ ਕਰਨ ਦੀ ਜੁੰਮੇਵਾਰੀ ਤਹਿ ਕੀਤੀ ਗਈ ਹੈ। ਕੁੱਲ ਮਿਲਾਕੇ ਇਹਨਾਂ ਦਫ਼ਤਰਾਂ ਵਿੱਚ ਇਸ ਸਮੇ ਆਮ ਪਬਲਿਕ ਦੀ ਭਾਰੀ ਖੱਜਲਖੁਆਰੀ ਹੋ ਰਹੀ ਹੈ। ਜਿਸਨੂੰ ਦੇਖਦੇ ਹੋਏ ਸਰਕਾਰ ਨੂੰ ਇਸ ਦਾ ਕੋਈ ਢੁੱਕਵਾਂ ਹੱਲ ਜਲਦੀ ਕੱਢਣਾ ਚਾਹੀਦਾ, ਤਾਂ ਜੋ ਆਮ ਪਬਲਿਕ ਨੂੰ ਪ੍ਰੇਸ਼ਾਨੀ ਤੋ ਬਚਾਇਆ ਜਾ ਸਕੇ।
Leave a Reply